ਦਾਖ਼ਲਾ ਦੇਣ ਵੇਲੇ 2023 ਵਿੱਚ ਪਾਸ ਹੋਏ ਵਿਦਿਆਰਥੀ ਜਾਂ ਜਿਨ੍ਹਾਂ ਦਾ ਪੜ੍ਹਾਈ ਵਿਚ ਕੋਈ ਗੈਪ ਨਹੀਂ ਹੈ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਕਾਲਜ ਕੋਲ ਕੋਈ ਸੀਟ ਬਚਦੀ ਹੈ ਫੇਰ ਹੀ gap ਵਾਲੇ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਵਿਚਾਰਿਆ ਜਾਵੇਗਾ।
ਵਿਦਿਆਰਥੀਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਫਾਰਮ ਭਰਨ ਤੋਂ ਪਹਿਲਾਂ ਉਹ ਪ੍ਰੋਸਪੈਕਟ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ। ਦਾਖਲੇ ਦੇ ਸਾਰੇ ਨਿਯਮ ਪ੍ਰੋਸਪੈਕਟ ਵਿਚ ਲਿਖੇ ਹੋਏ ਹਨ। ਦਾਖਲਾ ਉਨ੍ਹਾਂ ਨਿਯਮਾਂ ਦੇ ਅਨੁਸਾਰ ਹੀ ਦਿੱਤਾ ਜਾਵੇਗਾ। (ਪ੍ਰੋਸਪੈਕਟ ਨੂੰ ਪੜ੍ਹਨ ਇਸ ਲਿੰਕ ਤੇ ਕਲਿੱਕ ਕਰੋ ਜੀ )
ਵਿਦਿਆਰਥੀਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਫਾਰਮ ਨੂੰ ਸਾਰੇ ਪੱਖ ਤੋਂ ਮੁਕੰਮਲ ਕਰਕੇ ਉਸ ਦਾ ਇਕ printout ਲੈ ਕੇ, ਉਸ ਨਾਲ ਜ਼ਰੂਰੀ ਦਸਤਾਵੇਜ਼ ਲਗਾ ਕੇ ਕਾਲਜ ਦਫ਼ਤਰ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ।
1.ਜਨਮ ਮਿਤੀ ਦਾ ਸਰਟੀਫਿਕੇਟ (ਮੈਟ੍ਰਿਕ ਸਰਟੀਫਿਕੇਟ)
2.ਹੇਠਲੀਆਂ ਜਮਾਤਾਂ ਦੇ ਨਤੀਜਾ ਕਾਰਡ ਜਾਂ ਸਰਟੀਫਿਕੇਟ (ਸੈਲਫ ਅਟੈਸਟਿਡ)
3.ਪਿਛਲੀ ਸੰਸਥਾ ਤੋਂ ਪ੍ਰਾਪਤ ਆਚਰਣ ਸਰਟੀਫਿਕੇਟ ਪ੍ਰਾਈਵੇਟ ਉਮੀਦਵਾਰ ਗਜ਼ਟਿਡ ਅਫਸਰੀ ਪਿੰਡ ਦਾ ਸਰਪੰਚ ਜਾ ਐਮ.ਸੀ ਦੁਆਰਾ ਜਾਰੀ ਕੀਤਾ ਆਚਰਨ ਸਰਟੀਫਿਕੇਟ।
4.ਜੇਕਰ ਪੜ੍ਹਾਈ ਦੌਰਾਨ ਕਿਸੇ ਕਿਸਮ ਦਾ ਗੈਪ ਹੈ ਤਾਂ ਉਸਦੇ ਕਾਰਨਾਂ ਸੰਬੰਧੀ ਸਵੈ-ਘੋਸਣਾ ਪੱਤਰ ਦਿੱਤਾ ਜਾਵੇ।
5.ਬਲੱਡ ਗਰੁੱਪ ਦਾ ਡਾਕਟਰੀ ਸਰਟੀਫਿਕੇਟ।
6.ਅਨੁਸੂਚਿਤ ਜਾਤੀ/ਪਛੜੀ ਸ਼੍ਰੇਣੀ ਸੰਬੰਧਿਤ ਜਾਤੀ ਦਾ ਸਰਟੀਫਿਕੇਟ। ਇਹ ਸਰਟੀਫਿਕੇਟ ਵਿਦਿਆਰਥੀ ਦਾ ਆਪਣੇ ਨਾਮ ਤੇ ਹੀ ਬਣਿਆ ਹੋਣਾ ਚਾਹੀਦਾ ਹੈ ਜੀ ਮਾਂ ਬਾਪ ਦੇ ਨਾਮ ਵਾਲਾ ਸਰਟੀਫਿਕੇਟ ਨੂੰ ਨਹੀਂ ਮੰਨਿਆ ਜਾਵੇ ਗਾ ਜੀ |
7.SC/BC ਵਿਦਿਆਰਥੀ ਦੇ ਆਮਦਨ ਵਾਲਾ ਸਰਟੀਫਿਕੇਟ (250000 ਤੋਂ ਘੱਟ) ਉਨ੍ਹਾਂ ਦੇ ਮਾਂ ਬਾਪ ਦੇ ਨਾਮ ਦਾ ਹੋਣਾ ਚਾਹੀਦਾ ਹੈ ਜੀ ਅਤੇ ਇਹ ਸਰਟੀਫਿਕੇਟ ਮਿਤੀ 01-04-2024 ਤੋਂ ਬਾਦ ਹੀ ਬਣਿਆ ਹੋਣਾ ਚਾਹੀਦਾ ਹੈ ਜੀ