Principal Message

ਪੰਜਾਬ ਸਰਕਾਰ ਵੱਲੋਂ ਵਿਦਿਅਕ ਪੱਖ ਤੋਂ ਪਛੜੇ ਹੋਏ ਇਲਾਕਿਆਂ ਵਿੱਚ ਨਵੇਂ ਸਰਕਾਰ ਕਾਲਜ ਸਥਾਪਤ ਕੀਤੇ ਜਾਣ ਦੀ ਯੋਜਨਾ ਅਧੀਨ ਅਕਾਦਮਿਕ ਸੈਸ਼ਨ 2021-2022 ਤੋਂ 12 ਨਵੇਂ ਸਰਕਾਰੀ ਕਾਲਜ ਸੂਬੇ ਦੇ ਵੱਖ-ਵੱਖ, ਖੇਤਰਾ ਵਿੱਚ ਖੋਲੇ ਗਏ ਹਨ। ਇਸੇ ਲੜੀ ਅਧੀਨ ਹੀ ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਵਿੱਚ ਵੀ ਇਕ ਨਵਾਂ ਸਰਕਾਰੀ ਕਾਲਜ ਖੋਲਿਆਂ ਗਿਆ ਹੈ। ਸਰਕਾਰੀ ਕਾਲਜ,ਅਬੋਹਰ ਇੱਕ ਅਜਿਹੀ ਵਿਦਿਅਕ ਸੰਸਥਾ ਹੋਵੇਗੀ, ਜੋ ਪੰਜਾਬ ਦੇ ਇਸ ਇਲਾਕੇ ਵਿੱਚ ਵਿੱਦਿਆ ਦਾ ਪ੍ਰਸਾਰਾ ਕਰਨ ਵਿੱਚ ਭਰਪੂਰ ਯੋਗਦਾਨ ਪਾਵੇਗੀ। ਅਜੋਕੇ ਵਿਸ਼ਵੀਕਰਨ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਸਰਵਗੁਣ ਸਪੰਨ ਬਣਾ ਕੇ ਉਨ੍ਹਾਂ ਦੇ ਸਰਵਪੱਖੀ ਚਰਿੱਤਰ-ਨਿਰਮਾਣ ਸਦਕਾ ਤੇ ਭਵਿੱਖ ਵਿੱਚ ਉਨ੍ਹਾਂ ਦੀ ਨਿਵੇਕਲੀ ਅਤੇ ਮੌਲਿਕ ਪਹਿਚਾਣ ਸਿਰਜਣ ਹੇਤੁ ਇਹ ਵਿਦਿਅਕ ਸੰਸਥਾ ਹਮੇਸ਼ਾ ਯਤਨਸ਼ੀਲ ਰਹੇਗੀ।
ਨਵੇਂ ਕਾਲਜ ਵਿੱਚ ਦਾਖਲ ਹੋਣ ਵਾਲੇ ਪਿਆਰੇ ਵਿਦਿਆਰਥੀਓ। ਇਮਾਰਤਾਂ ਦਾ ਸੰਗ੍ਰਹਿ ਸੰਸਥਾਵਾਂ ਦਾ ਗਠਨ ਨਹੀਂ ਹੁੰਦਾ, ਸਗੋਂ ਤੁਹਾਡੀ ਅਤੇ ਤੁਹਾਡੇ ਅਧਿਆਪਕਾਂ ਦੇ ਵਧੀਆ ਸੁਮੇਲ ਸਦਕਾ ਹੀ ਇਨ੍ਹਾਂ ਇਮਾਰਤਾਂ ਦੇ ਮਾਣ ਵਿੱਚ ਵਾਧਾ ਕਰਦਿਆਂ ਇਨ੍ਹਾਂ ਨੂੰ ਵਿੱਦਿਅਕ ਸੰਸਥਾਵਾਂ ਹੋਣ ਦਾ ਮਾਣ ਹਾਸਿਲ ਹੁੰਦਾ ਹੈ। ਪਿਆਰੇ ਵਿਦਿਆਰਥੀਓ ਸਰਕਾਰੀ ਕਾਲਜ, ਅਬੋਹਰ ਇਕ ਅਜਿਹੀ ਮਿਆਰੀ ਵਿੱਦਿਅਕ ਸੰਸਥਾ ਹੋਵੇਗੀ ਜੋ ਤੁਹਾਡੇ ਅਤੇ ਤੁਹਾਡੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਪੂਰਨ ਰੂਪ ਵਿੱਚ ਸਮਰੱਥ ਹੋਵੇਗੀ। ਇਸ ਵਿੱਦਿਅਕ ਅਦਾਰੇ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਤੁਹਾਡੇ ਮਾਤਾ-ਪਿਤਾ ਅਤੇ ਬਹੁਤ ਹੀ ਸਨਮਾਨਿਤ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੀ ਜਰੂਰਤ ਹੈ । ਵਿੱਦਿਅਕ ਸੈਸਨ 2024 -2025 ਵਿੱਚ ਇਸ ਵਿੱਦਿਅਕ ਸੰਸਥਾ ਦੇ ਪਵਿੱਤਰ ਵਿਹੜੇ ਵਿੱਚ ਤੁਹਾਡੇ ਸਾਰਿਆਂ ਦਾ ਖੁਸ਼ਬੋਆਂ ਫੈਲਾਉਣ ਲਈ "ਜੀਉ ਆਇਆ” । ਸਾਡੀ ਸਾਰਿਆਂ ਦੀ ਮਨੋਕਾਮਨਾ ਹੈ ਕਿ ਤੁਸੀਂ ਇਸ ਵਿੱਦਿਅਕ ਸੰਸਥਾ ਵਿੱਚੋਂ ਵਿੱਦਿਆ ਹਾਸਿਲ ਕਰ ਜ਼ਿੰਦਗੀ 'ਚ ਹਰ ਮੰਜ਼ਿਲ ਨੂੰ ਫਤਹਿ ਕਰਨ ਦੇ ਸਮਰੱਥ ਹੋਵੋ।

ਖੁਸ਼ਆਮਦੀਦ
ਡੀ.ਡੀ.ਓ. / ਪ੍ਰਿੰਸੀਪਲ
ਸ਼੍ਰੀ ਮਨਜੀਤ ਸਿੰਘ